ਧਨਾਸਰੀ ਮਹਲਾ ੫ ॥
 
ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ 
ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥ 
ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥ 
ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥ 
ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥ 
ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥ 
ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥ 
ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥ 
ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥ 
ਨਾਨਕੁ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ ॥੪॥੩॥੨੭॥ 
      
(ਅੰਗ ੬੭੭)

[ਵਿਆਖਿਆ]
ਧਨਾਸਰੀ ਮਹਲਾ ੫ ॥
                                 
ਹੇ ਭਾਈ! ਉਸ (ਪਰਮਾਤਮਾ) ਨੂੰ ਹੀ (ਅਸਲ) ਸਾਥੀ ਸਮਝਣਾ ਚਾਹੀਦਾ ਹੈ, 
(ਜੇਹੜਾ ਸਾਥੋਂ) ਇਸ ਲੋਕ ਵਿਚ ਪਰਲੋਕ ਵਿਚ (ਕਿਤੇ ਭੀ) ਵੱਖਰਾ ਨਹੀਂ ਹੁੰਦਾ । 
ਉਸ ਸੁਖ ਨੂੰ ਹੋਛਾ ਸੁਖ ਆਖਣਾ ਚਾਹੀਦਾ ਹੈ ਜੇਹੜਾ ਅੱਖ ਝਮਕਣ ਦੇ ਸਮੇ 
ਵਿਚ ਹੀ ਮੁੱਕ ਜਾਂਦਾ ਹੈ ।ਰਹਾਉ। ਹੇ ਭਾਈ! ਮੈਂ ਜਿੱਥੇ ਜਿੱਥੇ ਵੇਖਦਾ ਹਾਂ 
ਉੱਥੇ ਉੱਥੇ ਹੀ ਪਰਮਾਤਮਾ ਹਾਜ਼ਰ-ਨਾਜ਼ਰ ਹੈ, ਉਹ ਕਿਸੇ ਥਾਂ ਤੋਂ ਭੀ ਦੂਰ ਨਹੀਂ ਹੈ । 
ਹੇ (ਮੇਰੇ) ਮਨ! ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ, ਜੇਹੜਾ ਸਭਨਾਂ ਵਿਚ ਵੱਸ ਰਿਹਾ ਹੈ ।੧। 
ਹੇ ਭਾਈ! ਮੇਰਾ ਉਹ ਪ੍ਰਭੂ ਭੋਜਨ ਦੇ ਕੇ (ਸਭ ਨੂੰ) ਪਾਲਦਾ ਹੈ, (ਉਸ ਦੀ ਕਿਰਪਾ ਨਾਲ) 
ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ । ਉਹ ਪ੍ਰਭੂ (ਸਾਡੇ) ਹਰੇਕ ਸਾਹ ਦੇ ਨਾਲ ਨਾਲ ਸਾਡੀ 
ਸੰਭਾਲ ਕਰਦਾ ਰਹਿੰਦਾ ਹੈ ।੨। ਹੇ ਭਾਈ! ਜੇਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ, 
ਨਾਸ ਨਹੀਂ ਕੀਤਾ ਜਾ ਸਕਦਾ, ਜਿਸ ਦੀ ਹਸਤੀ ਸਭ ਤੋਂ ਉੱਚੀ ਹੈ, ਤੇ ਹੈਰਾਨ ਕਰਨ ਵਾਲੀ ਹੈ, 
ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਉਸ ਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਕ 
ਆਨੰਦ ਮਾਣਦੇ ਰਹਿੰਦੇ ਹਨ ।੩। ਹੇ ਦਇਆ ਦੇ ਘਰ ਪ੍ਰਭੂ! ਮੈਨੂੰ ਉਹ ਸਮਝ ਬਖ਼ਸ਼ ਜਿਸ ਦੀ 
ਬਰਕਤਿ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾਂ । ਹੇ ਪ੍ਰਭੂ! ਨਾਨਕ (ਤੇਰੇ ਪਾਸੋਂ) 
ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ।੪।੩।੨੭। 
(ਅੰਗ ੬੭੭)
੨੪ ਫਰਵਰੀ ੨੦੧੮
धनासरी महला ५ ॥
 
जह जह पेखउ तह हजूरि दूरि कतहु न जाई ॥ 
रवि रहिआ सरबत्र मै मन सदा धिआई ॥१॥ 
ईत ऊत नही बीछुड़ै सो संगी गनीऐ ॥ 
बिनसि जाइ जो निमख महि सो अलप सुखु भनीऐ ॥ रहाउ ॥
प्रतिपालै अपिआउ देइ कछु ऊन न होई ॥ 
सासि सासि समालता मेरा प्रभु सोई ॥२॥ 
अछल अछेद अपार प्रभ ऊचा जा का रूपु ॥ 
जपि जपि करहि अनंदु जन अचरज आनूपु ॥३॥ 
सा मति देहु दइआल प्रभ जितु तुमहि अराधा ॥ 
नानकु मंगै दानु प्रभ रेन पग साधा ॥४॥३॥२७॥
(अँग ६७७)

[विआखिआ]
धनासरी महला ५ ॥
हे भाई! उस (परमातमा) नूँ ही (असल) साथी समझणा चाहीदा है,
(जेहड़ा साथों) इस लोक विच परलोक विच (किते भी) वख्खरा नहीं हुँदा ।
उस सुख नूँ होछा सुख आखणा चाहीदा है जेहड़ा अख्ख झमकण दे समे
विच ही मुक्क जांदा है ।रहाउ। हे भाई! मैं जिथ्थे जिथ्थे वेखदा हां
उथ्थे उथ्थे ही परमातमा हाज़र-नाज़र है, उह किसे थां तों भी दूर नहीं है ।
हे (मेरे) मन! तूँ सदा उस प्रभू नूँ सिमरिआ कर, जेहड़ा सभनां विच वस्स रिहा है ।१।
हे भाई! मेरा उह प्रभू भोजन दे के (सभ नूँ) पालदा है, (उस दी किरपा नाल)
किसे चीज़ दी थुड़ नहीं रहिँदी । उह प्रभू (साडे) हरेक साह दे नाल नाल साडी
सँभाल करदा रहिँदा है ।२। हे भाई! जेहड़ा प्रभू छलिआ नहीं जा सकदा,
नास नहीं कीता जा सकदा, जिस दी हसती सभ तों उच्ची है, ते हैरान करन वाली है,
जिस दे बराबर दा होर कोई नहीं, उस दे भगत उस दा नाम जप जप के आतमक
आनँद माणदे रहिँदे हन ।३। हे दइआ दे घर प्रभू! मैनूँ उह समझ बख़श जिस दी
बरकति नाल मैं तैनूँ ही सिमरदा रहां । हे प्रभू! नानक (तेरे पासों)
तेरे सँत जनां दे चरनां दी धूड़ मँगदा है ।४।३।२७।
 
(अँग ६७७)
२४ फरवरी २०१८
đnasrï mhLa 5 .
 
jh jh pyķŮ ŧh hjüri ɗüri kŧhu n jaË .
rvi rhiÄ srbŧɹ mÿ mn sɗa điÄË .1.
Ëŧ Üŧ nhï bïċuŗÿ so sɳgï gnïǢ .
binsi jaĖ jo nimķ mhi so ȦLp suķu ßnïǢ . rhaŮ .
pɹŧipaLÿ ȦpiÄŮ ɗyĖ kċu Ün n hoË .
sasi sasi sɳmaLŧa myra pɹßu soË .2.
ȦċL Ȧċyɗ Ȧpar pɹß Üca ja ka rüpu .
jpi jpi krhi Ȧnɳɗu jn Ȧcrj Änüpu .3.
sa mŧi ɗyhu ɗĖÄL pɹß jiŧu ŧumhi Ȧrađa .
nanku mɳgÿ ɗanu pɹß ryn pg sađa .4.3.27.
     
(Ȧɳg 677)

[viÄķiÄ]
đnasrï mhLa 5 .
       
hy ßaË! Ůs (prmaŧma) nüɳ hï (ȦsL) saȶï smʝņa cahïɗa hÿ,
(jyhŗa saȶoɲ) Ės Lok vic prLok vic (kiŧy ßï) vƻķra nhïɲ huɳɗa ,
Ůs suķ nüɳ hoċa suķ Äķņa cahïɗa hÿ jyhŗa Ȧƻķ ʝmkņ ɗy smy
vic hï muƻk jaɲɗa hÿ ,rhaŮ, hy ßaË! mÿɲ jiƻȶy jiƻȶy vyķɗa haɲ
Ůƻȶy Ůƻȶy hï prmaŧma hazr-nazr hÿ, Ůh kisy ȶaɲ ŧoɲ ßï ɗür nhïɲ hÿ ,
hy (myry) mn! ŧüɳ sɗa Ůs pɹßü nüɳ simriÄ kr, jyhŗa sßnaɲ vic vƻs riha hÿ ,1,
hy ßaË! myra Ůh pɹßü ßojn ɗy ky (sß nüɳ) paLɗa hÿ, (Ůs ɗï kirpa naL)
kisy cïz ɗï ȶuŗ nhïɲ rhiɳɗï , Ůh pɹßü (sady) hryk sah ɗy naL naL sadï
sɳßaL krɗa rhiɳɗa hÿ ,2, hy ßaË! jyhŗa pɹßü ċLiÄ nhïɲ ja skɗa,
nas nhïɲ kïŧa ja skɗa, jis ɗï hsŧï sß ŧoɲ Ůƻcï hÿ, ŧy hÿran krn vaLï hÿ,
jis ɗy brabr ɗa hor koË nhïɲ, Ůs ɗy ßgŧ Ůs ɗa nam jp jp ky Äŧmk
Änɳɗ maņɗy rhiɳɗy hn ,3, hy ɗĖÄ ɗy ġr pɹßü! mÿnüɳ Ůh smʝ bķƨ jis ɗï
brkŧi naL mÿɲ ŧÿnüɳ hï simrɗa rhaɲ , hy pɹßü! nank (ŧyry pasoɲ)
ŧyry sɳŧ jnaɲ ɗy crnaɲ ɗï đüŗ mɳgɗa hÿ ,4,3,27,
     
(Ȧɳg 677)
24 frvrï 2018
Dhanaasaree, Fifth Mehl:
Wherever I look, there I see Him present;
He is never far away. He is all-pervading, everywhere;
O my mind, meditate on Him forever. ||1||
He alone is called your companion,
who will not be separated from you, here or hereafter.
That pleasure, which passes away in an instant, is trivial. ||Pause||
He cherishes us, and gives us sustenance; He does not lack anything.
With each and every breath, my God takes care of His creatures. ||2||
God is undeceiveable, impenetrable and infinite;
His form is lofty and exalted.
Chanting and meditating on the embodiment of wonder and beauty,
His humble servants are in bliss. ||3||
Bless me with such understanding,
O Merciful Lord God, that I might remember You.
Nanak begs God for the gift of the dust of the feet of the Saints. ||4||3||27||
     
(Part 677)
24 February 2018

ਨੋਟ : ਇਹ ਵੈਬ ਸਾਈਟ ਇਕ ਅਜ਼ਾਦ ਸਾਈਟ ਹੈ ਅਤੇ ਇ੍ਹਧਾ ਗੁਰਦੁਆਰਾ ਬੰਗਲਾ ਸਾਹਿਬ ਜਾਂ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੋੲੀ ਰਿਸ਼੍ਤਾ ਨਹੀਂ ਹੈ ॥
© ੨੦੦੦-2013 ਓਪਨ ਗੁਰਦੁਆਰਾ ਫਾਉਂਡੇਸ਼ਨ । ਕੁਝ ਹੱਕ ਰਾਖਵੇਂ ॥
ਇਸ ਵੈਬ ਸਾਈਟ ਤੇ ਸਮਗ੍ਗਰੀ ਆਮ ਸਿਰਜਨਾਤਮਕ ਗੁਣ ਆਰੋਪਣ-ਗੈਰ ਵਪਾਰਕ-ਗੈਰ ਵਿਉਤਪਨ੍ਨ ੩.੦ ਬੇ ਤਬਦੀਲ ਆਗਿਆ ਪਤ੍ਤਰ ਹੇਠ ਜਾਰੀ ਕੀਤੀ ਗਈ ਹੈ ॥ .