ਬਿਲਾਵਲੁ ਮਹਲਾ ੧ ॥
ਆਪੇ ਸਬਦੁ ਆਪੇ ਨੀਸਾਨੁ ॥ ਆਪੇ ਸੁਰਤਾ ਆਪੇ ਜਾਨੁ ॥ 
ਆਪੇ ਕਰਿ ਕਰਿ ਵੇਖੈ ਤਾਣੁ ॥ ਤੂ ਦਾਤਾ ਨਾਮੁ ਪਰਵਾਣੁ ॥੧॥ 
ਐਸਾ ਨਾਮੁ ਨਿਰੰਜਨ ਦੇਉ ॥ ਹਉ ਜਾਚਿਕੁ ਤੂ ਅਲਖ ਅਭੇਉ ॥੧॥ ਰਹਾਉ ॥ 
ਮਾਇਆ ਮੋਹੁ ਧਰਕਟੀ ਨਾਰਿ ॥ ਭੂੰਡੀ ਕਾਮਣਿ ਕਾਮਣਿਆਰਿ ॥ 
ਰਾਜੁ ਰੂਪੁ ਝੂਠਾ ਦਿਨ ਚਾਰਿ ॥ ਨਾਮੁ ਮਿਲੈ ਚਾਨਣੁ ਅੰਧਿਆਰਿ ॥੨॥ 
ਚਖਿ ਛੋਡੀ ਸਹਸਾ ਨਹੀ ਕੋਇ ॥ ਬਾਪੁ ਦਿਸੈ ਵੇਜਾਤਿ ਨ ਹੋਇ ॥ 
ਏਕੇ ਕਉ ਨਾਹੀ ਭਉ ਕੋਇ ॥ ਕਰਤਾ ਕਰੇ ਕਰਾਵੈ ਸੋਇ ॥੩॥
ਸਬਦਿ ਮੁਏ ਮਨੁ ਮਨ ਤੇ ਮਾਰਿਆ ॥ ਠਾਕਿ ਰਹੇ ਮਨੁ ਸਾਚੈ ਧਾਰਿਆ ॥ 
ਅਵਰੁ ਨ ਸੂਝੈ ਗੁਰ ਕਉ ਵਾਰਿਆ ॥ ਨਾਨਕ ਨਾਮਿ ਰਤੇ ਨਿਸਤਾਰਿਆ ॥੪॥੩॥
(ਅੰਗ ੬੯੫)
੨੩ ਮਈ ੨੦੧੮
बिलावलु महला १ ॥
 
आपे सबदु आपे नीसानु ॥ आपे सुरता आपे जानु ॥ 
आपे करि करि वेखै ताणु ॥ तू दाता नामु परवाणु ॥१॥ 
ऐसा नामु निरँजन देउ ॥ हउ जाचिकु तू अलख अभेउ ॥१॥ रहाउ ॥ 
माइआ मोहु धरकटी नारि ॥ भूँडी कामणि कामणिआरि ॥ 
राजु रूपु झूठा दिन चारि ॥ नामु मिलै चानणु अँधिआरि ॥२॥ 
चखि छोडी सहसा नही कोइ ॥ बापु दिसै वेजाति न होइ ॥ 
एके कउ नाही भउ कोइ ॥ करता करे करावै सोइ ॥३॥
सबदि मुए मनु मन ते मारिआ ॥ ठाकि रहे मनु साचै धारिआ ॥ 
अवरु न सूझै गुर कउ वारिआ ॥ नानक नामि रते निसतारिआ ॥४॥३॥        
(अंग ६९५)
२३ मई २०१८
biLavLu mhLa 1 .
Äpy sbɗu Äpy nïsanu . Äpy surŧa Äpy janu . 
Äpy kri kri vyķÿ ŧaņu . ŧü ɗaŧa namu prvaņu .1. 
Ǣsa namu nirɳjn ɗyŪ . hŪ jaciku ŧü ȦLķ ȦßyŪ .1. rhaŪ . 
maĖÄ mohu đrktï nari . ßüɳdï kamņi kamņiÄri . 
raju rüpu ʝüţa ɗin cari . namu miLÿ canņu ȦɳđiÄri .2. 
cķi ċodï shsa nhï koĖ . bapu ɗisÿ vyjaŧi n hoĖ . 
Æky kŪ nahï ßŪ koĖ . krŧa kry kravÿ soĖ .3.
sbɗi muÆ mnu mn ŧy mariÄ . ţaki rhy mnu sacÿ đariÄ . 
Ȧvru n süʝÿ gur kŪ variÄ . nank nami rŧy nisŧariÄ .4.3.
     
(Ȧɳg 695)
23 mË 2018
BILAAWAL, FIRST MEHL:
He Himself is the Word of the Shabad, 
and He Himself is the Insignia.
He Himself is the Listener, and He Himself is the Knower.
He Himself created the creation, 
and He Himself beholds His almightypower.
You are the Great Giver; Your Name alone is approved. || 1 ||
Such is the Name of the Immaculate, Divine Lord.
I am just a beggar; You are invisible and unknowable. || 1 ||Pause||
Love of Maya is like a cursed woman, ugly, dirty and promiscuous.
Power and beauty are false, and last for only a few days.
But when one is blessed with the Naam, 
the darkness within is illuminated. || 2 ||
I tasted Maya and renounced it, and now, I have no doubts.
One whose father is known, cannot be illegitimate.
One who belongs to the One Lord, has no fear.
The Creator acts, and causes all to act.
One who dies in the Word of the Shabad conquers his mind, 
through his mind. Keeping his mind restrained, 
he enshrines the True Lord within his heart.
He does not know any other, and he is a sacrifice to the Guru.
O Nanak, attuned to the Naam, he is emancipated. || 4 || 3 ||
     
(Part 613)
23 May 2018

ਨੋਟ : ਇਹ ਵੈਬ ਸਾਈਟ ਇਕ ਅਜ਼ਾਦ ਸਾਈਟ ਹੈ ਅਤੇ ਇ੍ਹਧਾ ਗੁਰਦੁਆਰਾ ਬੰਗਲਾ ਸਾਹਿਬ ਜਾਂ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੋੲੀ ਰਿਸ਼੍ਤਾ ਨਹੀਂ ਹੈ ॥
© ੨੦੦੦-2013 ਓਪਨ ਗੁਰਦੁਆਰਾ ਫਾਉਂਡੇਸ਼ਨ । ਕੁਝ ਹੱਕ ਰਾਖਵੇਂ ॥
ਇਸ ਵੈਬ ਸਾਈਟ ਤੇ ਸਮਗ੍ਗਰੀ ਆਮ ਸਿਰਜਨਾਤਮਕ ਗੁਣ ਆਰੋਪਣ-ਗੈਰ ਵਪਾਰਕ-ਗੈਰ ਵਿਉਤਪਨ੍ਨ ੩.੦ ਬੇ ਤਬਦੀਲ ਆਗਿਆ ਪਤ੍ਤਰ ਹੇਠ ਜਾਰੀ ਕੀਤੀ ਗਈ ਹੈ ॥ .